ਰੋਚਕ ਤੇ ਸੰਵੇਦਨਾ ਭਰਪੂਰ ਰਿਹਾ ਸ. ਪਿਆਰਾ ਸਿੰਘ ਕੁੱਦੋਵਾਲ ਜੀ ਨਾਲ ਸਿਰਜਣਾ ਦੇ ਆਰ ਪਾਰ ਅੰਤਰਰਾਸ਼ਟਰੀ ਵੈਬੀਨਾਰ

ਕੈਨੇਡਾ (ਕਾਵਿ-ਸੰਸਾਰ ਬਿਊਰੋ ) : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਆਨਲਾਈਨ ਅੰਤਰਰਾਸ਼ਟਰੀ ਵੈਬੀਨਾਰ 24 ਸਤੰਬਰ ਐਤਵਾਰ ਨੂੰ “ ਸਿਰਜਣਾ ਦੇ ਆਰ ਪਾਰ “ ਵਿੱਚ ਪ੍ਰਸਿੱਧ ਪੰਜਾਬੀ ਕਵੀ , ਚਿੰਤਕ ਅਤੇ ਨਾਟਕਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨਾਲ ਰੂ ਬਰੂ ਪ੍ਰੋਗਰਾਮ ਕਰਵਾਇਆ ਗਿਆ। ਬਹੁਤ ਵਧੀਆ ਮੰਝੇ ਹੋਏ ਹੋਸਟ ਵੀ ਹਨ । ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪ੍ਰੋ ਕੁਲਜੀਤ ਕੌਰ ਨੇ ਪਿਆਰਾ ਸਿੰਘ ਕੁੱਦੋਵਾਲ ਜੀ ਦੇ ਜੀਵਨ ਅਤੇ ਸਾਹਿਤਕ ਸਫ਼ਰ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਗੱਲਬਾਤ ਕੀਤੀ।
ਪ੍ਰੋਗਰਾਮ ਦਾ ਅਰੰਭ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਸਵਾਗਤੀ ਸ਼ਬਦਾਂ ਨਾਲ ਕੀਤਾ। ਰਮਿੰਦਰ ਰੰਮੀ ਨੇ ਪਿਆਰਾ ਸਿੰਘ ਜੀ ਦੀ ਸ਼ਖ਼ਸੀਅਤ ਬਾਰੇ ਬਹੁਤ ਖੂਬਸੂਰਤ ਨਜ਼ਮ ਸੁਣਾਈ । ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਬਚਪਨ ਦੇ ਦਿਨਾਂ ਵਿੱਚ ਜਲੰਧਰ ਨੇੜੇ ਆਪਣੇ ਪਿੰਡ ਕੁੱਦੋਵਾਲ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਆਪਣੇ ਬਚਪਨ ਦੀ ਸਾਦਗੀ ਅਤੇ ਆਪਣੇ ਪਿਤਾ ਸ੍ਰ ਲੱਖਾ ਸਿੰਘ ਠੇਕੇਦਾਰ ਅਤੇ ਮਾਤਾ ਅਮਰ ਕੌਰ ਦੇ ਆਸ਼ੀਰਵਾਦ ਨਾਲ ਉਚ ਵਿਦਿਆ ਹਾਸਲ ਕਰਨ ਦੇ ਆਪਣੇ ਸਫ਼ਰ ਬਾਰੇ ਦੱਸਿਆ। ਉਹਨਾਂ ਦੱਸਿਆ ਕਿ ਆਪਣੇ ਕਾਲਜ ਜੀਵਨ ਵਿਚ ਉਹਨਾਂ ਬਤੌਰ ਖਿਡਾਰੀ ਅਤੇ ਬਤੌਰ ਕਲਾਕਾਰ ਆਪਣੀ ਪਹਿਚਾਣ ਬਣਾ ਲਈ ਸੀ। ਉਹਨਾਂ ਦੁਆਰਾ ਗਾਈ ਵਾਰਿਸ ਦੀ ਹੀਰ ਬਹੁਤ ਹਰਮਨ ਪਿਆਰੀ ਸੀ।ਸੂਰਜ ਨਹੀਂ ਮੋਇਆਂ, ਸਮਿਆਂ ਤੋਂ ਪਾਰ ਕਾਵਿ ਸੰਗ੍ਰਹਿ ਅਤੇ ਬਾਬਾ ਬੰਦਾ ਬਹਾਦਰ ਬਾਰੇ ਇਤਹਾਸਕ ਨਾਟਕ ਦੇ ਰਚੇਤਾ ਪਿਆਰਾ ਸਿੰਘ ਕੁੱਦੋਵਾਲ ਨੇ ਅਧਿਆਪਕ ਦੇ ਤੌਰ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਮਸੂਰੀ ਤੋਂ ਕੀਤੀ। ਫਿਰ ਉਹ ਥਾਈਲੈਂਡ ਅਤੇ ਅਮਰੀਕਾ ਵਿੱਚ ਕੁਝ ਸਾਲ ਰਹੇ। ਉਹਨਾਂ ਆਪਣੀ ਜੀਵਨ ਸਾਥਣ ਪ੍ਰਸਿੱਧ ਲੇਖਿਕਾ ਸੁਰਜੀਤ ਦਾ ਆਪਣੇ ਸਾਹਿਤਕ ਸਫ਼ਰ ਵਿੱਚ ਵਿਸ਼ੇਸ਼ ਯੋਗਦਾਨ ਦੱਸਿਆ।
ਪਿਆਰਾ ਸਿੰਘ ਕੁੱਦੋਵਾਲ ਦੀਆਂ ਇਹ ਸਤਰਾਂ ਹਰ ਕਵੀ ਨੂੰ ਉਸਦੇ ਫਰਜ਼ ਤੋਂ ਜਾਣੂ ਕਰਵਾਉਂਦੀਆਂ ਹਨ
“ ਮੈਂ ਤਾਂ ਸ਼ਾਇਰ ਹਾਂ
ਕੋਮਲ ਬੋਲਾਂ ਦਾ ਸ਼ਾਇਰ
ਜੋ ਸੱਚ ਲਈ ਉਠੇ ਤਲਵਾਰ ਦਾ ਸ਼ਾਇਰ
ਜਵਾਨੀ ਚ ਉਮੜੀ ਉਮੰਗ ਦਾ ਸ਼ਾਇਰ
ਘਰਾਂ ਚੋਂ ਨਿਕਲ ਦੇਸ਼ ਪ੍ਰਦੇਸ ਤੱਕ
ਫੈਲੀ ਜੰਗ ਦੇ ਵਿਰੁੱਧ ਖੜਾ ਸ਼ਾਇਰ “
ਉਹਨਾਂ ਦੱਸਿਆ ਕਿ ਕੈਨੇਡਾ ਵਿਖੇ ਸਥਾਈ ਤੌਰ ਤੇ ਰਹਿਣ ਸਮੇਂ ਉਹਨਾਂ ਦੀ ਲੇਖਣੀ ਵਿੱਚ ਨਿਖਾਰ ਆਇਆ। ਉਹਨਾਂ ਕਲਮ ਫਾਉਂਡੇਸ਼ਨ ਦੇ ਫ਼ਾਊਂਡਰ ਤੇ ਪ੍ਰਧਾਨ ਵੱਜੋਂ ਸਾਹਿਤਕ ਹਲਕਿਆਂ ਵਿੱਚ ਵਿਸ਼ੇਸ਼ ਪਛਾਣ ਬਣਾਈ। 2009 ਤੋਂ ਅੰਤਰਰਾਸ਼ਟਰੀ ਕਾਨਫ਼ਰੰਸਾਂ ਕਰਵਾਉਣ ਦਾ ਸਿਲਸਿਲਾ ਵੀ ਆਰੰਭ ਕਰਨ ਵਿੱਚ ਯੋਗਦਾਨ ਪਾਇਆ।
ਪ੍ਰਸਿੱਧ ਪੰਜਾਬੀ ਲੇਖਿਕਾ ਅਤੇ ਕਵਿੱਤਰੀ ਸੁਰਜੀਤ (ਟਰਾਂਟੋ) ਨੇ ਆਪਣੇ ਹਮਸਫਰ ਪਿਆਰਾ ਸਿੰਘ ਕੁੱਦੋਵਾਲ ਦੀਆਂ ਲਿਖਤਾਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਇੱਕ ਵਧੀਆ ਇਨਸਾਨ ਦੱਸਿਆ ਜੋ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਬਾਖ਼ੂਬੀ ਨਿਭਾ ਰਹੇ ਹਨ। ਉਹਨਾਂ ਦੇ ਮਿੱਤਰ ਹਰਦਿਆਲ ਸਿੰਘ ਝੀਤਾ ਨੇ ਕੁੱਦੋਵਾਲ ਨੂੰ ਇਕ ਅਜਿਹਾ ਦੋਸਤ ਦੱਸਿਆ ਜੋ ਹਰ ਤਰ੍ਹਾਂ ਸਭ ਲਈ ਮਦਦਗਾਰ ਹਨ ਅਤੇ ਸਾਹਿਤਕ ਪ੍ਰੋਗਰਾਮਾਂ ਦਾ ਸ਼ਿੰਗਾਰ ਹਨ । ਮੀਤ ਪ੍ਰਧਾਨ ਪ੍ਰੋ ਨਵਰੂਪ ਨੇ ਪਿਆਰਾ ਸਿੰਘ ਕੁੱਦੋਵਾਲ ਦੀਆਂ ਲਿਖਤਾਂ ਨੂੰ ਮਾਨਵੀ ਕਦਰਾਂ ਕੀਮਤਾਂ ਦੀਆਂ ਧਾਰਨੀ ਦੱਸਿਆ। ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਅਹੁਦੇਦਾਰ ਅਰਵਿੰਦਰ ਢਿਲੋਂ ਨੇ ਪਿਆਰਾ ਸਿੰਘ ਕੁੱਦੋਵਾਲ ਨੂੰ ਇਕ ਵਧੀਆ ਇਨਸਾਨ ਹੋਣ ਦੇ ਨਾਲ ਨਾਲ ਵਧੀਆ ਲੇਖਕ ਦੱਸਿਆ ਅਤੇ ਉਹਨਾਂ ਦੀਆਂ ਲਿਖਤਾਂ ਨੂੰ ਵਿੱਚ ਸਮਾਜਿਕ ਸਰੋਕਾਰ ਅਤੇ ਮਾਨਵੀ ਕਦਰਾਂ ਕੀਮਤਾਂ ਦੀਆਂ ਧਾਰਨੀ ਦੱਸਿਆ।ਇਸ ਪ੍ਰੋਗਰਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਡਾ ਬਲਜੀਤ ਕੌਰ ਰਿਆੜ , ਗੁਰਚਰਨ ਸਿੰਘ ਯੋਗੀ, ਕੁਲਦੀਪ ਕੌਰ ਧੰਜੂ, ਅਮਰਜੀਤ ਸਿੰਘ ਜੀਤ, ਵਤਨਵੀਰ ਜ਼ਖ਼ਮੀ, ਡਾ ਰਵਿੰਦਰ ਕੌਰ ਭਾਟੀਆ, ਸੁਰਿੰਦਰ ਦਮਦਮੀ, ਰਾਜਬੀਰ ਗਰੇਵਾਲ, ਡਾ ਪੁਸ਼ਵਿੰਦਰ ਕੌਰ ਖੋਖਰ , ਅੰਮ੍ਰਿਤਾ ਦਰਸ਼ਨ ਕੌਰ , ਡਾ ਰਾਜਬੀਰ ਕੋਰ , ਮਨ ਮਾਨ , ਜਗਦੀਸ਼ ਕੌਰ , ਸਤਨਾਮ ਕੌਰ , ਡਾ ਗੁਰਮੇਲ ਕੌਰ ਸੰਘਾ , ਡਾ ਇੰਦਰਜੀਤ ਕੌਰ , ਨਰਿੰਦਰ ਕੌਰ ਭੱਚੂ , ਗੁਰਬਖ਼ਸ਼ ਕੌਰ , ਅਮਰ ਕੌਰ ਬੇਦੀ , ਬਲਵੰਤ ਰਾਏ ਗੱਖੜ , ਨਿਰਮਲ ਜੈਸਵਾਲ , ਹਰਸਿਮਰਤ ਕੌਰ , ਸਤਿੰਦਰਜੀਤ ਕੌਰ , ਗੁਰਚਰਨ ਸਿੰਘ , ਸ਼ਿੰਗਾਰਾ ਲੰਗੇਰੀ , ਸੁਰਜੀਤ ਸਿੰਘ ਸਿਰਦੀ , ਹਰਸ਼ , ਪ੍ਰਕਾਸ਼ ਕੌਰ , ਰਜਨੀ ਜੱਗਾ , ਡਾ ਅਮਰਦੀਪ ਕੌਰ , ਪਰਮਦੀਪ ਕੌਰ , ਰੁਪਿੰਦਰ ਕੌਰ ਜ਼ੀਰਾ ਤੇ ਹੋਰ ਬਹੁਤ ਨਾਮਵਰ ਅਦਬੀ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਰਮਿੰਦਰ ਰੰਮੀ ਨੇਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਦਾ ਰੂਬਰੂ ਬਹੁਤ ਸ਼ਾਨਦਾਰ ਤੇ ਜਾਨਦਾਰ ਹੋ ਨਿਬੜਿਆ ਤੇ ਜੋਕਿ ਬਹੁਤ ਹੀ ਰੋਚਕ ਤੇ ਸੰਵੇਦਨਾ ਭਰਪੂਰ ਵੀ ਸੀ । ਪ੍ਰੋ ਕੁਲਜੀਤ ਕੌਰ ਜੀ ਬਹੁਤ ਹੀ ਮੰਝੇ ਹੋਏ ਐਂਕਰ ਤੇ ਟੀ ਵੀ ਹੋਸਟ ਵੀ ਨੇ , ਆਪਣੇ ਨਿਵੇਕਲੇ ਅੰਦਾਜ਼ ਵਿੱਚ ਬਹੁਤ ਸ਼ਾਨਦਾਰ ਰੂਬਰੂ ਕਰਦੇ ਹਨ । ਇਹ ਰਿਪੋਰਟ ਪ੍ਰੋ ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।


ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Related Articles

LEAVE A REPLY

Please enter your comment!
Please enter your name here

Stay Connected

400FansLike
0FollowersFollow
FollowersFollow
SubscribersSubscribe
- Advertisement -spot_img

Latest Articles