ਐਚ.ਐਮ.ਵੀ. ਵਿਖੇ ਪੰਜਾਬੀ ਫਿਲਮ ਗੋਲਗੱਪੇ ਦੀ ਪ੍ਰਮੋਸ਼ਨ ਲਈ ਪਹੁੰਚੇ ਕਲਾਕਾਰ

ਕਾਵਿ-ਸੰਸਾਰ ਬਿਊਰੋ : ਹੰਸ ਰਾਜ ਮਹਿਲਾ ਮਹਾਵਿਦਿਆਲਾ ਵਿਖੇ ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਪੰਜਾਬੀ ਫਿਲਮ ਗੋਲਗੱਪੇ ਦੇ ਪ੍ਰਮੋਸ਼ਨ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਫਿਲਮ ਦੇ ਪ੍ਰਮੁੱਖ ਕਲਾਕਾਰ ਬੀਨੂ ਢਿਲੋਂ, ਨਵਨੀਤ ਕੌਰ ਢਿਲੋਂ, ਈਹਾਣਾ ਢਿੱਲੋਂ,ਬੀ.ਐਨ. ਸ਼ਰਮਾ ਅਤੇ ਰਜਤ ਬੇਦੀ ਮੌਜੂਦ ਰਹੇ। ਉਨ੍ਹਾਂ ਨਾਲ ਉਨ੍ਹਾਂ ਦੀ ਟੀਮ ਦੇ ਹੋਰ ਮੈਂਬਰ ਵੀ ਮੌਜੂਦ ਰਹੇ। ਸੰਸਥਾ ਨੇ ਸਾਰੇ ਮਹਿਮਾਨਾਂ ਦਾ ਪਲਾਂਟਰ ਅਤੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁਲਕਾਰੀ ਭੇਂਟ ਕਰਕੇ ਸਵਾਗਤ ਕੀਤਾ।


ਫਿਲਮ ਦੇ ਹੀਰੋ ਬੀਨੂ ਢਿੱਲੋਂ ਨੇ ਇਸ ਸੰਸਥਾ ਵਿੱਚ ਆਉਣ ’ਤੇ ਪ੍ਰਿੰਸੀਪਲ ਡਾ. ਅਜੇ ਸਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਕ ਪਰਿਵਾਰਿਕ ਫਿਲਮ ਹੈ ਜਿਸ ਵਿੱਚ ਜੀਵਨ ਦੇ ਹਰੇਕ ਖੱਟੇ, ਮਿੱਠੇ ਰੰਗਾਂ ਅਤੇ ਅਹਿਸਾਸਾਂ ਨੂੰ ਸ਼ਾਮਿਲ ਕੀਤਾ ਗਿਆ ਜੋ ਕਿ ਫਿਲਮ ਨੂੰ ਇਕ ਸਰਵਸ੍ਰੇਸ਼ਠ ਰੂਪ ਦਿੰਦੇ ਹਨ। ਫਿਲਮ ਦੀ ਹੈਰੋਇਨ ਈਹਾਣਾ ਢਿੱਲੋਂ ਨੇ ਕਿਹਾ ਕਿ ਇਹ ਫਿਲਮ ਹਾਸੇ ਨਾਲ ਭਰਪੂਰ ਹੈ ਜੋ ਕਿ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ।

ਸ਼੍ਰੀ ਰਜਤ ਬੇਦੀ ਨੇ ਅਨੁਸ਼ਾਸਨਾਤਮਕ ਅਤੇ ਊਰਜਾ ਨਾਲ ਭਰਪੂਰ ਸੰਸਥਾ ਵਿੱਚ ਆ ਕੇ ਮਾਣ ਮਹਿਸੂਸ ਕੀਤਾ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਫਿਲਮ ਟੀਮ ਨੂੰ ਉਨ੍ਹਾਂ ਦੀ ਆਉਣ ਵਾਲੀ ਫਿਲਮ ਗੋਲਗੱਪੇ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸਾਰੀ ਟੀਮ ਦਾ ਸੰਸਥਾ ਵਿਖੇ ਪਹੁੰਚਣ ਤੇ ਸਵਾਗਤ ਕੀਤਾ। ਉਨ੍ਹਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਾਰੇ ਈਵੈਂਟ ਦਾ ਆਯੋਜਨ ਫੈਕਲਟੀ ਮੈਂਬਰ ਸ਼੍ਰੀਮਤੀ ਉਪਮਾ ਗੁਪਤਾ, ਸੁਸ਼੍ਰੀ ਸੁਕਿਰਤੀ, ਸੁਪਰਡੰਟ ਸ਼੍ਰੀ ਪੰਕਜ ਜੋਤੀ ਅਤੇ ਸ਼੍ਰੀ ਰਵੀ ਮੈਨੀ ਵੱਲੋਂ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Stay Connected

400FansLike
0FollowersFollow
FollowersFollow
SubscribersSubscribe
- Advertisement -spot_img

Latest Articles